
ਸ੍ਰੀ ਅੰਮ੍ਰਿਤਸਰ ਸਾਹਿਬ 17 ਸਤੰਬਰ ਵਿਸ਼ੇਸ਼ ਸਮਾਗਮ ਬੀਬੀ ਨਵਦੀਪ ਕੌਰ ਜੋਧਪੁਰੀ (ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਅੰਮ੍ਰਿਤਸਰ ਸ਼ਹਿਰੀ ਅਤੇ ਸੇਵਾਦਾਰ ਹਲਕਾ ਅੰਮ੍ਰਿਤਸਰ ਪੂਰਬੀ) ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਮਾਗਮ ਵਿੱਚ ਲੋਕਾਂ ਦਾ ਬਹੁਤ ਉਤਸ਼ਾਹ ਅਤੇ ਭਾਰੀ ਇਕੱਠ ਦੇਖਣ ਨੂੰ ਮਿਲਿਆ।
ਇਸ ਖਾਸ ਮੌਕੇ ‘ਤੇ ਪਾਰਟੀ ਹਾਈ ਕਮਾਂਡ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਰਿਵਾਰ ਵੱਲੋਂ ਮਾਤਾ ਬਲਵਿੰਦਰ ਕੌਰ ਜੀ, ਪੰਜਾਬ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਹਰਪ੍ਰੀਤ ਕੌਰ ਜੀ ਅਤੇ ਸਰਦਾਰ ਹਰਭਜਨ ਸਿੰਘ ਤੁੜ ਉਚੇਚੇ ਤੌਰ ‘ਤੇ ਹਾਜ਼ਰ ਹੋਏ।
ਇਸ ਸਮਾਗਮ ਵਿੱਚ ਪਾਰਟੀ ਦੇ ਪ੍ਰਮੁੱਖ ਆਗੂਆਂ ਅਤੇ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ
ਇਸਤਰੀ ਵਿੰਗ ਆਗੂ ਬੀਬੀ ਸਤਵੰਤ ਕੌਰ ਤੁੜ, ਬੀਬੀ ਬਲਰਾਜ ਕੌਰ ਖਜਾਲਾ, ਭਾਈ ਪਪਲਪ੍ਰੀਤ ਸਿੰਘ ਜੀ ਦੇ ਮਾਤਾ ਜੀ ਮਾਤਾ ਮਨਧੀਰ ਕੌਰ ਜੀ, ਭਾਈ ਦਲਜੀਤ ਸਿੰਘ ਕਲਸੀ ਦੀ ਧਰਮ ਪਤਨੀ ਬੀਬੀ ਨਰਿੰਦਰ ਕੌਰ ਕਲਸੀ, ਬੀਬੀ ਮਨਜੀਤ ਕੌਰ, ਬੀਬੀ ਪਰਮਜੀਤ ਕੌਰ (ਪ੍ਰਧਾਨ ਇਸਤਰੀ ਵਿੰਗ ਅੰਮ੍ਰਿਤਸਰ ਦਿਹਾਤੀ), ਬੀਬੀ ਕੰਵਲਜੀਤ ਕੌਰ ਮੀਰਾਕੋਟ, ਬੀਬੀ ਕੁਲਵਿੰਦਰ ਕੌਰ, ਬੀਬੀ ਸੁਖਵਿੰਦਰ ਕੌਰ ਕੰਗ, ਬੀਬੀ ਰਜਵੰਤ ਕੌਰ ਸੁਲਤਾਨਵਿੰਡ, ਬੀਬੀ ਸਤਿੰਦਰ ਕੌਰ ਖੰਡਵਾਲਾ, ਬੀਬੀ ਰਣਜੀਤ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਰਾਜਪਾਲ ਕੌਰ ਅਤੇ ਬੀਬੀ ਨਵਜੋਤ ਕੌਰ ਖਾਲਸਾ ਸ਼ਾਮਲ ਸਨ।
ਪਾਰਟੀ ਆਗੂ: ਸਰਦਾਰ ਸ਼ਮਸ਼ੇਰ ਸਿੰਘ ਪੱਧਰੀ, ਸਰਦਾਰ ਅਮਰੀਕ ਸਿੰਘ ਜੀ ਬਿੱਟਾ, ਸ.ਪ੍ਰਭਜੋਤ ਸਿੰਘ (ਸਟੇਜ ਸਕੱਤਰ)ਸਰਦਾਰ ਦਲਜੀਤ ਸਿੰਘ ਮੀਆਦੀਆਂ (ਇੰਚਾਰਜ ਹਲਕਾ ਰਾਜਾਸਾਂਸੀ)ਸਰਦਾਰ ਦਵਿੰਦਰ ਸਿੰਘ ਮਜੀਠਾ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਾਥੀ ਹਾਜ਼ਰ ਸਨ।
ਇਸ ਵਿਸ਼ਾਲ ਇਕੱਠ ਅਤੇ ਸੰਗਤਾਂ ਦੇ ਉਤਸ਼ਾਹ ਤੋਂ ਇਹ ਸਾਫ਼ ਜਾਹਰ ਹੁੰਦਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਸਵੀਰ ਬਿਲਕੁਲ ਸਾਫ਼ ਹੋ ਚੁੱਕੀ ਹੈ। ਲੋਕਾਂ ਦਾ ਪੂਰਨ ਸਮਰਥਨ ਦਰਸਾਉਂਦਾ ਹੈ ਕਿ 2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਅਤੇ ਪੰਜਾਬ ਨੂੰ ਨਸ਼ਾ ਮੁਕਤ, ਖੁਸ਼ਹਾਲ ਅਤੇ ਚੜ੍ਹਦੀ ਕਲਾ ਵਾਲਾ ਰਾਜ ਬਣਾਉਣਗੇ।
ਇਸ ਮੌਕੇ ਬੀਬੀ ਨਵਦੀਪ ਕੌਰ ਜੋਧਪੁਰੀ ਪ੍ਰਧਾਨ ਇਸਤਰੀ ਵਿੰਗ ਅੰਮ੍ਰਿਤਸਰ ਸ਼ਹਿਰੀ ਨੇ ਦਫਤਰ ਦੇ ਉਦਘਾਟਨ ਸਮੇਂ ਸਮੂਹ ਅਹੁਦੇਦਾਰ, ਵਰਕਰ ਸਾਹਿਬਾਨ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਸਮੂਹ ਪੰਜਾਬ ਵਾਸੀਆਂ ਦੀ ਇੱਕ ਜੁੱਟਤਾ ਅਤੇ ਸਮਰਥਨ ਦੀ ਲੋੜ ਹੈ ਤਾਂ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ।



