ਬੰਦੀ ਸਿੰਘਾ ਦੀ ਰਿਹਾਈ ਲਈ ਕੀਤੀ ਅਰਦਾਸ

ਮਿਤੀ:29:08:2026

ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਅਨੁਸਾਰ ਸ੍ਰੀ ਗੁਰੂ ਰਾਮਦਾਸ ਨਿਸ਼ਕਾਮ ਸੇਵਾ ਅਕੈਡਮੀ ਸ੍ਰੀ ਅਮ੍ਰਿਤਸਰ ਸਾਹਿਬ ਵਲੋ ਅਕੈਡਮੀ ਦੇ ਪ੍ਰਧਾਨ ਬਾਬਾ ਸੱਜਣ ਸਿੰਘ ਜੀ ਯੂ ਐਸ ਏ ਵਾਲਿਆ ਵਲੋ ਅਤੇ ਅਕੈਡਮੀ ਦੇ ਜਨਰਲ ਸਕੱਤਰ ਸ੍ਰ ਰਘਬੀਰ ਸਿੰਘ ਰਾਜਾਸਾਸ਼ੀ ਵਾਲਿਆ ਵਲੋ ਗੁਰੂਦੁਆਰਾ ਸੰਤ ਸਾਗਰ ਸਾਹਿਬ ਨਿਉ ਅਕਾਸ਼ ਵਿਹਾਰ ਵਿਖੇ ਸਮੁੱਚੇ ਸਟਾਫ ,ਸਮੂਹ ਵਿਦਿਆਰਥੀਆ ਅਤੇ ਨਿਉ ਅਕਾਸ਼ ਵਿਹਾਰ ਦੇ ਸਮੂਹ ਵਾਸੀਆਂ ਵਲੋ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਨਿਰਮਲ ਸਿੰਘ, ਸ੍ਰ ਅਮਰਜੀਤ ਸਿੰਘ ਬੰਡਾਲਾ ਮੈਬਰ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਅਤੇ ਕੀਰਤਨ ਉਪਰੰਤ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਜੀ ਸਭਰਾ ਹੈਡ ਗ੍ਰੰਥੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ “ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ” ਪਾਸ ,ਲੰਮੇ ਸਮੇ ਤੋ ਸਜਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਅਰਦਾਸ ਕੀਤੀ , ਉਪਰੰਤ ਹੁਕਮਨਾਮਾ ਲਿਆ ਅਤੇ ਅਰਦਾਸ ਦੀ ਮਹੱਤਤਾ ਤੇ ਆਈ ਸੰਗਤ ਨੂੰ ਚਾਨਣਾ ਪਾਇਆ ਗਿਆ ਇਸ ਸਮੇ ਜਥੇਦਾਰ ਰਘਬੀਰ ਸਿੰਘ ਰਾਜਾਸਾਸ਼ੀ ਨੇ ਬੋਲਦਿਆ ਕਿਹਾ ਕਿ ਮੋਜੂਦਾ ਸਰਕਾਰਾਂ ਨੂੰ ਚੇਤਾਵਨੀ ਹੈ ਕਿ ਲੰਮੇ ਸਮੇ ਤੋ ਸਜਾਵਾ ਭੁਗਤ ਚੁੱਕੇ ਬੰਦੀ ਸਿੰਘ ਜਿਨਾਂ ਦੀਆਂ ਮਾਵਾਂ, ਬੱਚੇ ਪਰਿਵਾਰ ਲੰਮੇ ਸਮੇ ਤੋ ਉਡੀਕ ਰਹੇ ਹਨ ਉਹਨਾ ਦੀ ਰਿਹਾਈ ਦਾ ਐਲਾਨ ਕੀਤਾ ਜਾਵੇ , ਅੱਜ ਦੇ ਸਮਾਗਮ ਵਿੱਚ ਅਕੈਡਮੀ ਦੇ ਪ੍ਰਿੰਸੀਪਲ ਸ੍ਰ ਅਮਨਦੀਪ ਸਿੰਘ ਅਤੇ ਸਮੂਹ ਸਟਾਫ ਅਤੇ ਵਿਦਿਆਰਥੀ ਅਤੇ ਸ੍ਰ ਜਸਬੀਰ ਸਿੰਘ ਘੁੰਮਣ, ਸਰਬੱਤ ਦਾ ਭਲਾ ਸੰਸਥਾ ਦੇ ਚੇਅਰਮੈਨ ਸੁਖਰਾਜ ਸੋਹਲ ਸੇਵਾਦਾਰ, ਸ੍ਰ ਇੰਦਰਜੀਤ ਸਿੰਘ,ਬਿਕਰਮਜੀਤ ਸਿੰਘ, ਚਰਨਜੀਤ ਸਿੰਘ ਗੁਰਚਰਨ ਸਿੰਘ ਅਮਨਦੀਪ ਸਿੰਘ, ਗੁਰਇਕਬਾਲ ਸਿੰਘ ਗੁਲਸ਼ਨ, ਰਣਜੀਤ ਸਿੰਘ, ਜਸਵਿੰਦਰ ਸਿੰਘ, ਮੇਜਰ ਸਿੰਘ, ਬਲਵੰਤ ਸਿੰਘ, ਗੁਰਵਿੰਦਰ ਸਿੰਘ, ਹਰਦੇਵ ਸਿੰਘ, ਜਗਜੀਤ ਸਿੰਘ, ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਹਾਜਰ ਸਨ ਇਸ ਸਮਾਗਮ ਦੇ ਅਖੀਰ ਚ ਅਕੈਡਮੀ ਦੇ ਜਨਰਲ ਸਕੱਤਰ ਸ੍ਰ ਰਘਬੀਰ ਸਿੰਘ ਰਾਜਾਸਾਸ਼ੀ ਵਲੋ ਆਈਆਂ ਸਖਸ਼ੀਅਤਾਂ ਨੂੰ ਸਨਮਾਨਿਤ ਕਰਦਿਆ ਆਈਆ ਸੰਗਤਾਂ ਦਾ ਧੰਨਵਾਦ ਕੀਤਾ

dailyrajneeti1@gmail.com
dailyrajneeti1@gmail.comhttp://deshkaneta.com
Jagdeep Singh is a Political Analyst and Journalist specializing in geopolitics, Indian politics, elections, public policy, and governance. He regularly publishes fact-based news, in-depth analysis, and explainers on national, state, and international affairs. He also writes on business, technology, gadgets, and automobiles, delivering accurate and easy-to-understand content for readers.

Latest articles

spot_imgspot_img

Related articles

Leave a reply

Please enter your comment!
Please enter your name here

spot_imgspot_img